ਦੇਸ਼ਧਰਮਪੰਜਾਬ

ਪਾਕਿਸਤਾਨ ‘ਚ ਹਿੰਦੂਆਂ ਤੇ ਇਸਾਈਆਂ ਦੀ ਅਬਾਦੀ ਨੂੰ ਲੈ ਕੇ ਆਈ ਵੱਡੀ ਖ਼ਬਰ, ਸਿੱਖਾਂ ਦੀ ਗਿਣਤੀ ‘ਚ ਵੀ ਪਿਆ ਫਰਕ

ਪਾਕਿਸਤਾਨ 'ਚ ਹਿੰਦੂਆਂ ਤੇ ਇਸਾਈਆਂ

ਮੁਸਲਿਮ ਬਹੁਗਿਣਤੀ ਪਾਕਿਸਤਾਨ ‘ਚ ਸਭ ਤੋਂ ਵੱਡੇ ਘੱਟ ਗਿਣਤੀ ਭਾਈਚਾਰੇ ਹਿੰਦੂਆਂ ਦੀ ਆਬਾਦੀ ‘ਚ ਮਾਮੂਲੀ ਵਾਧਾ ਹੋਇਆ ਹੈ। ਸਿੱਖ ਤੇ ਪਾਰਸੀਆਂ ਦੀ ਆਬਾਦੀ ਪਹਿਲਾਂ ਵਾਲੇ ਅੰਕੜੇ ‘ਤੇ ਹੀ ਕਾਇਮ ਹੈ।

ਮੁਸਲਿਮ ਬਹੁਗਿਣਤੀ ਪਾਕਿਸਤਾਨ ‘ਚ ਸਭ ਤੋਂ ਵੱਡੇ ਘੱਟ ਗਿਣਤੀ ਭਾਈਚਾਰੇ ਹਿੰਦੂਆਂ ਦੀ ਆਬਾਦੀ ‘ਚ ਮਾਮੂਲੀ ਵਾਧਾ ਹੋਇਆ ਹੈ। ਸਿੱਖ ਤੇ ਪਾਰਸੀਆਂ ਦੀ ਆਬਾਦੀ ਪਹਿਲਾਂ ਵਾਲੇ ਅੰਕੜੇ ‘ਤੇ ਹੀ ਕਾਇਮ ਹੈ। ਦੇਸ਼ ਦੀ ਕੁਲ 24 ਕਰੋੜ ਤੋਂ ਵੱਧ ਦੀ ਆਬਾਦੀ ‘ਚ 38 ਲੱਖ ਹਿੰਦੂ ਹਨ।

ਡਾਨ ਅਖ਼ਬਾਰ ਮੁਤਾਬਕ ਪਾਕਿ ਅੰਕੜਾ ਬਿਊਰੋ ਨੇ ਵੀਰਵਾਰ ਨੂੰ ਸੱਤਵੀਂ ਆਬਾਦੀ ਤੇ ਰਿਹਾਇਸ਼ੀ ਮਰਦਮਸ਼ੁਮਾਰੀ 2023 ਦੇ ਅੰਕੜੇ ਜਾਰੀ ਕੀਤੇ। 2023 ‘ਚ ਦੇਸ਼ ਦੀ ਕੁਲ ਅਬਾਦੀ 240458089 ਰਹੀ। ਆਬਾਦੀ ਦੇ ਅੰਕੜੇ ਦੱਸਦੇ ਹਨ ਕਿ ਕੁਲ ਆਬਾਦੀ ‘ਚ ਮੁਸਲਮਾਨਾਂ ਦੀ ਹਿੱਸੇਦਾਰੀ ‘ਚ ਮਾਮੂਲੀ ਗਿਰਾਵਟ ਆਈ ਹੈ।

2017 ‘ਚ ਮੁਸਲਮਾਨਾਂ ਦੀ ਆਬਾਦੀ ‘ਚ 96.47 ਫ਼ੀਸਦੀ ਹਿੱਸੇਦਾਰੀ ਸੀ, ਜਿਹੜੀ ਘੱਟ ਕੇ 96.35 ਫ਼ੀਸਦੀ ਹੋ ਗਈ ਹੈ। ਜਦਕਿ 2017 ‘ਚ ਹਿੰਦੂਆਂ ਦੀ ਆਬਾਦੀ 35 ਲੱਖ ਸੀ, ਜਿਹੜੀ 2023 ‘ਚ ਵਧ ਕੇ 38 ਲੱਖ ਹੋ ਗਈ ਹੈ। ਹਾਲਾਂਕਿ ਕੁਲ ਆਬਾਦੀ ‘ਚ 2017 ‘ਚ ਇਨ੍ਹਾਂ ਦੀ ਹਿੱਸੇਦਾਰੀ 1.73 ਫ਼ੀਸਦੀ ਸੀ ਜਿਹੜੀ 2023 ‘ਚ ਘਟ ਕੇ 1.61 ਫ਼ੀਸਦੀ ਹੋ ਗਈ। ਸਿੱਖਾਂ ਦੀ ਆਬਾਦੀ 15998 ਤੇ ਪਾਰਸੀਆਂ ਦੀ ਗਿਣਤੀ 2348 ਹੈ।

ਪਿਛਲੇ ਛੇ ਸਾਲਾਂ ‘ਚ ਹੋਰ ਘੱਟਗਿਣਤੀ ਭਾਈਚਾਰਿਆਂ ਦੀ ਆਬਾਦੀ ‘ਚ ਵਾਧਾ ਹੋਇਆ ਹੈ ਤੇ ਕੁਲ ਆਬਾਦੀ ‘ਚ ਇਨ੍ਹਾਂ ਦੀ ਹਿੱਸੇਦਾਰੀ ਮਿਲੀਜੁਲੀ ਹੈ। ਈਸਾਈਆਂ ਦੀ ਗਿਣਤੀ 26 ਲੱਖ ਤੋਂ ਵਧ ਕੇ 33 ਲੱਖ ਹੋ ਗਈ ਹੈ ਇਨ੍ਹਾਂ ਦੀ ਹਿੱਸੇਦਾਰੀ 1.27 ਤੋਂ ਵਧ ਕੇ 1.37 ਫ਼ੀਸਦੀ ਹੋ ਗਈ ਹੈ। ਜਦਿਕ ਅਹਿਮਦੀਆਂ ਦੀ ਆਬਾਦੀ ਘੱਟ ਹੋਈ ਹੈ।

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ – 

https://whatsapp.com/channel/0029Va7Nrx00VycFFzHrt01l

Join Our Official Telegram Channel: https://t.me/abpsanjhaofficial 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

Leave a Reply

Your email address will not be published. Required fields are marked *

Back to top button